ਹੀਰ

Mar 12
1 min read
Updated: Mar 28

ਹੀਰ ਆਖਦੀ ਨੂਰਿਆ ਮਲਾਲ ਤੇਰਾ, ਮੈਨੂੰ ਕੀਤਾ ਈ ਆਣ ਹਲਾਲ ਮੀਆਂ,
ਮੈਨੂੰ ਭੁੱਲਗੀ ਜਾਚ ਮੁਹੱਬਤਾਂ ਦੀ, ਮੇਰਾ ਲਹੂ ਰਿਹਾ ਨਾ ਲਾਲ ਮੀਆਂ,
ਮੈਂ ਕਾਫ਼ਿਰ ਹੋ ਗਈ ਸਿਦਕਾਂ ਤੋਂ, ਮੈਂ ਇਸ਼ਕ ਤੇ ਬਣ ਗਈ ਗਾਲ਼ ਮੀਆਂ,
ਕਦੇ ਪੁੱਛ ਖ਼ਾਂ ਆਣ ਕੇ ਖੇੜਿਆਂ ਤੋਂ, ਕੀ ਬੀਤ ਰਹੀ ਮੇਰੇ ਨਾਲ ਮੀਆਂ॥
— Harnoor Randhawa



