ਖੁਆਰ
- Harnoor Randhawa

- Mar 12
- 1 min read
Updated: Mar 28

ਤੇਰਿਆਂ ਰੰਗਾਂ ਦੇ ਵਿੱਚ ਰੰਗਣੇ ਨੂੰ ਸਾਈਆਂ,
ਅਸਾਂ ਆਪਣੇ ਵਜੂਦ ਸਭੇ ਮਾਰ ਤੇ,
ਆਪੇ ਸਿਵਾ ਬਾਲਿਆ ਮੈਂ ਆਪੇ ਭੋਗ ਪਾਏ ਚੰਨਾ,
ਆਪੇ ਸਾਰੇ ਫੁੱਲ ਮੇਰੇ 'ਤਾਰ ਤੇ,
ਇਸ਼ਕੇ ਦੀ ਖੰਮਣੀ ਤੇ ਪਿਆਰ ਦੀਆਂ ਗੰਢਾਂ,
ਅਸਾਂ ਬੱਧੀਆਂ ਸੀ ਤੇਰੇ ਇਕਰਾਰ ਤੇ,
ਰਹਿ ਗਈ ਮਰਜਾਣੀ ਕਿਤੇ ਗੁੰਬਦਾਂ 'ਚ ਗੂੰਜਦੀ,
ਰੂਹ ਕਿਸੇ ਪੀਰ ਦੀ ਮਜ਼ਾਰ ਤੇ,
ਵੇ ਤੈਨੂੰ ਖੇਹ ਕਰ ਬੈਠੀ 'ਆਂ ਸੁਆਰ ਕੇ।
— Harnoor Randhawa



