ਇੰਤਿਹਾ

Mar 12
1 min read
Updated: Mar 28

ਕਿੰਨੀ ਵਾਰੀ ਨੈਣਾਂ ਨਾਲ ਨੈਣ ਨੂੰ ਮਿਲ਼ਾਈਏ, ਦੱਸ?
ਕਿੰਨੀ ਵਾਰੀ ਹਾਲ ਤੈਨੂੰ ਦਿਲਾਂ ਦੇ ਸੁਣਾਈਏ, ਦੱਸ?
ਕਿੰਨੀ ਵਾਰੀ ਤਾਰਿਆਂ ਤੇ ਲਿਖ ਦਈਏ “ਨੂਰ”, ਤੈਨੂੰ,
ਕਿੰਨੀ ਵਾਰੀ ਜ਼ੁਲਫ਼ਾਂ ਦੇ ਜਾਲ ‘ਚ ਲੁਕਾਈਏ, ਦੱਸ?
ਕਿੰਨੀ ਵਾਰੀ ਜ਼ਿੰਦਗੀ ਤੇ ਮੌਤ ਨੂੰ ਹਰਾਈਏ, ਦੱਸ?
ਕਿੰਨੀ ਵਾਰੀ ਜੋਗੀਆਂ ਦੇ ਜੋਗ ਨੂੰ ਜਗਾਈਏ, ਦੱਸ?
ਕਿੰਨੀ ਵਾਰੀ ਸਾਹਵਾਂ ਵਾਲੇ ਤੰਦ ਚ ਮੜ੍ਹਾ ਕੇ, ਤੈਨੂੰ,
ਕਿੰਨੀ ਵਾਰੀ ਸਿੱਧ ਤੈਨੂੰ ਕਰ ਕੇ ਵਿਖਾਈਏ, ਦੱਸ?
ਕਿੰਨੀ ਵਾਰੀ ਚੁੱਪੀਆਂ ਦੇ ਸ਼ੋਰ ਨੂੰ ਤੁੜਾਈਏ, ਦੱਸ?
ਕਿੰਨੀ ਵਾਰੀ ਰੌਲਿਆਂ ‘ਚ ਮੌਨ ਧਾਰ ਜਾਈਏ, ਦੱਸ?
ਕਿੰਨੀ ਵਾਰੀ ਸ਼ਹਿਰ ਪਟਿਆਲੇ ਆਕੇ, ਨੂਰਿਆ ਵੇ,
ਕਿੰਨੀ ਵਾਰੀ ਮੁੰਦਰਾਂ ਨੂੰ ਕੰਨ ਪੜ੍ਹਵਾਈਏ, ਦੱਸ?
— Harnoor Randhawa



