top of page
All Posts


ਦਮ ਇਸ਼ਕ ਇਸ਼ਕ
ਪੰਜੇ ਪੀਰ ਮਨਾਏ ਸੀ ਮੈਂ, ਉੱਠ ਉੱਠ ਕੇ ਪ੍ਰਭਾਤਾਂ ਨੂੰ,
ਫਿਰ ਵੀ ਸਮਝ ਨਾ ਪਾਇਆ ਨੂਰਾ, ਇਸ਼ਕ ਤੇਰੇ ਦੀਆਂ ਬਾਤਾਂ ਨੂੰ,
ਫਿਰ ਬੇਸਮਝਿਾਂ ਹੋ ਕੇ ਸਮਝਿਆ, ਜਦ ਮੈਂ ਤੇਰਾ, ਇਸ਼ਕ-ਇਸ਼ਕ...

Harnoor Randhawa
Mar 131 min read


ਹੀਰ
ਹੀਰ ਆਖਦੀ ਨੂਰਿਆ ਮਲਾਲ ਤੇਰਾ, ਮੈਨੂੰ ਕੀਤਾ ਈ ਆਣ ਹਲਾਲ ਮੀਆਂ,
ਮੈਨੂੰ ਭੁੱਲਗੀ ਜਾਚ ਮੁਹੱਬਤਾਂ ਦੀ, ਮੇਰਾ ਲਹੂ ਰਿਹਾ ਨਾ ਲਾਲ ਮੀਆਂ,
ਮੈਂ ਕਾਫ਼ਿਰ ਹੋ ਗਈ ਸਿਦਕਾਂ ਤੋਂ, ਮੈਂ ਇਸ਼ਕ ਤੇ ਬਣ ਗਈ ਗਾਲ਼ ਮੀਆਂ...

Harnoor Randhawa
Mar 121 min read


ਇੰਤਿਹਾ
ਕਿੰਨੀ ਵਾਰੀ ਨੈਣਾਂ ਨਾਲ ਨੈਣ ਨੂੰ ਮਿਲ਼ਾਈਏ, ਦੱਸ?
ਕਿੰਨੀ ਵਾਰੀ ਹਾਲ ਤੈਨੂੰ ਦਿਲਾਂ ਦੇ ਸੁਣਾਈਏ, ਦੱਸ?
ਕਿੰਨੀ ਵਾਰੀ ਤਾਰਿਆਂ ਤੇ ਲਿਖ ਦਈਏ “ਨੂਰ”, ਤੈਨੂੰ,
ਕਿੰਨੀ ਵਾਰੀ ਜ਼ੁਲਫ਼ਾਂ ਦੇ ਜਾਲ ‘ਚ ਲੁਕਾਈਏ, ਦੱਸ?

Harnoor Randhawa
Mar 121 min read


ਖੁਆਰ
ਤੇਰਿਆਂ ਰੰਗਾਂ ਦੇ ਵਿੱਚ ਰੰਗਣੇ ਨੂੰ ਸਾਈਆਂ, ਅਸਾਂ ਆਪਣੇ ਵਜੂਦ ਸਭੇ ਮਾਰ ਤੇ, ਆਪੇ ਸਿਵਾ ਬਾਲਿਆ ਮੈਂ ਆਪੇ ਭੋਗ ਪਾਏ ਚੰਨਾ, ਆਪੇ ਸਾਰੇ ਫੁੱਲ ਮੇਰੇ 'ਤਾਰ ਤੇ, ਇਸ਼ਕੇ ਦੀ ਖੰਮਣੀ ਤੇ ਪਿਆਰ ਦੀਆਂ ਗੰਢਾਂ, ਅਸਾਂ ਬੱਧੀਆਂ ਸੀ ਤੇਰੇ ਇਕਰਾਰ ਤੇ, ਰਹਿ ਗਈ ਮਰਜਾਣੀ ਕਿਤੇ ਗੁੰਬਦਾਂ 'ਚ ਗੂੰਜਦੀ, ਰੂਹ ਕਿਸੇ ਪੀਰ ਦੀ ਮਜ਼ਾਰ ਤੇ, ਵੇ ਤੈਨੂੰ ਖੇਹ ਕਰ ਬੈਠੀ 'ਆਂ ਸੁਆਰ ਕੇ। — Harnoor Randhawa

Harnoor Randhawa
Mar 121 min read


ਪੀਰਾਂ ਦਾ ਪਹਾੜਾ
ਇੱਕ ਜੋਗੀ, ਜੋਗੀ, ਦੋ ਜੋਗੀ, ਸਿੱਧ, ਤਿੰਨ ਜੋਗੀ ਜੋਗੜਾ, ਚਾਰ ਜੋਗੀ, ਬੁੱਧ! ਪੰਜ ਜੋਗੀ ਪੀਰੜਾ, ਛੇਹ ਜੋਗੀ ਨਾਥ, ਸੱਤ ਜੋਗੀ ਸਤਿਜੁਗ, ਅੱਠ ਜੋਗੀ ਦਾਤਿ! ਨੌਂ ਜੋਗੀ ਦੁਰਗਾ, ਦਸ ਜੋਗੀ ਹਿੰਦ, ਅੱਲਾਹ-ਮੀਆਂ, ਸ਼ਿਵ ਨੂਰਾ, ਨਾਨਕ-ਗੋਬਿੰਦ! — Harnoor Randhawa

Harnoor Randhawa
Mar 121 min read


ਕਸ਼ਮਕਸ਼
ਬੜਾ ਫ਼ਰਕ ਹੈ ਤੇਰੀ ਮੁਹੱਬਤ ਤੇ, ਬੜਾ ਫ਼ਰਕ ਹੈ ਮੇਰੀ ਮੁਹੱਬਤ ਦਾ, ਤੂੰ ਸੁਣਿਆ ਹੈਂ ਦਿਲਦਾਰ ਬੜਾ, ਦਿਲਦਾਰ ਦਿਆਂ ਦਿਲਦਾਰਾਂ ਦਾ। ਕੋਈ ਆਸ਼ਿਕ ਹੈ ਕੋਈ ਕਾਫ਼ਿਰ ਹੈ, ਕੋਈ ਸੂਫੀ ਪਾਕਿ ਮੁਸਾਫ਼ਿਰ ਹੈ, ਮੈਂ ਕੀਕਣ ਕਰਾਂ ਇਤਬਾਰ ਤੇਰੇ, ਇਤਬਾਰ ਦਿਆਂ ਇਤਬਾਰਾਂ ਦਾ। ਤੂੰ ਸ਼ਾਇਰ ਚੰਗਾ ਲੱਗਦਾ ਹੈਂ, ਪਰ ਬੰਦਾ ਚੰਗਾ ਨਹੀਂ ਲੱਗਦਾ, ਉਂਝ ਆਖਣ ਨੂੰ ਫ਼ਨਕਾਰ ਬੜਾ, ਫ਼ਨਕਾਰ ਦਿਆਂ ਫ਼ਨਕਾਰਾਂ ਦਾ। ਇਕ ਸ਼ੀਸ਼ੇ ਵਿੱਚ ਇੱਕ ਸ਼ੀਸ਼ਾ ਤੇ, ਇਕ ਉਹਦੇ ਵਿਚ ਵੀ ਸ਼ੀਸ਼ਾ ਹੈ, ਕੁਝ ਇਹੋ ਜਿਹਾ ਕਿਰਦਾਰ ਤੇਰੇ, ਕਿਰਦਾਰ ਦਿਆਂ ਕਿਰਦਾਰਾਂ ਦਾ। — Harnoor Randhawa

Harnoor Randhawa
Mar 121 min read


ਹਲੂਣਾ
ਸਾਂਦਲ ਬਾਰ ਵਸਿੰਦੀਆਂ ਨਜ਼ਮਾਂ, ਪਾਕਿ ਖੁਦਾਅ ਦੀਆਂ ਜਾਈਆਂ, ਤੇਰੇ ਗ਼ਲ ਨੂੰ ਲੱਗ ਕੇ ਨੂਰ ਮੀਆਂ, ਵੇ ਈਦ ਮਨਾਵਣ ਆਈਆਂ ਖੌਰੇ ‘ਆ ਕੀਹਦੀ ਕਬਰ ਦੇ ਓਹਲੇ, ਮਰਿਆ ਏਂ ਚੁੱਪ ਕਰਿਆ, ਤੈਨੂੰ ਲੰਮੀਆਂ ਤਾਣ ਕੇ ਸੁੱਤੇ ਨੂੰ, ਤੈਨੂੰ ਆਪ ਜਗਾਵਣ ਆਈਆਂ! — Harnoor Randhawa

Harnoor Randhawa
Mar 121 min read


ਆਵਾਗਵਣ
ਜਦ ਮਨ ਪ੍ਰਦੇਸੀ ਸੀ, ਮਨ ਚੰਚਲ ਸੀ ਮਰਜਾਣਾ, ਕੁਝ ਘਾਟ ਸਬਰ ਦੀ ਸੀ, ਕੁਝ ਮੈਂ ਵੀ ਸੀ ਅਣਜਾਣਾ, ਕੁਝ ਠੱਗਿਆ ਮਾਇਆ ਦਾ, ਕੁਝ ਪੱਥਰ ਚੱਟ ਕੇ ਆਇਆ, ਜਦ ਤਨ ਪ੍ਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ॥ ਜਦ ਮਨ ਪਰਦੇਸੀ ਸੀ, ਮਨ ਆਖੇ ਨਾ ਲੱਗਿਆ, ਜਿੱਥੇ ਵੀ ਨਹੀਂ ਲੱਗਣਾ ਸੀ, ਮਨ ਓਥੇ'ਈ ਜਾ ਲੱਗਿਆ, ਮਨ ਜਿਸ ਨੇ ਜਾਨ ਦਿੱਤੀ, ਮਨ ਉਸਨੂ ਮਾਰ ਮੁਕਾਇਆ, ਜਦ ਤਨ ਪਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ। ਜਦ ਮਨ ਪਰਦੇਸੀ ਸੀ, ਮਨ ਅਕਲ ਦਾ ਅੰਨ੍ਹਾ ਸੀ, ਮਨ ਮੌਤ ਤੇ ਜੀਵਨ ਦਾ, ਮਨ ਵਿਚਲਾ ਪੰਨਾ ਸੀ, ਨਾ ਸਿਵਿਆਂ ਵਿੱਚ ਬਲਿਆ, ਨਾ ਕਬਰਾਂ ਨੇ ਅਪਣਾਇਆ, ਜਦ ਤਨ ਪਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ। ਜਦ ਮਨ

Harnoor Randhawa
Mar 121 min read
bottom of page
