top of page
Search

ਕਸ਼ਮਕਸ਼

Writer: Harnoor Randhawa
Harnoor Randhawa
Mar 12
1 min read

Updated: Mar 28

ਬੜਾ ਫ਼ਰਕ ਹੈ ਤੇਰੀ ਮੁਹੱਬਤ ਤੇ,

ਬੜਾ ਫ਼ਰਕ ਹੈ ਮੇਰੀ ਮੁਹੱਬਤ ਦਾ,

ਤੂੰ ਸੁਣਿਆ ਹੈਂ ਦਿਲਦਾਰ ਬੜਾ,

ਦਿਲਦਾਰ ਦਿਆਂ ਦਿਲਦਾਰਾਂ ਦਾ।


ਕੋਈ ਆਸ਼ਿਕ ਹੈ ਕੋਈ ਕਾਫ਼ਿਰ ਹੈ,

ਕੋਈ ਸੂਫੀ ਪਾਕਿ ਮੁਸਾਫ਼ਿਰ ਹੈ,

ਮੈਂ ਕੀਕਣ ਕਰਾਂ ਇਤਬਾਰ ਤੇਰੇ,

ਇਤਬਾਰ ਦਿਆਂ ਇਤਬਾਰਾਂ ਦਾ।


ਤੂੰ ਸ਼ਾਇਰ ਚੰਗਾ ਲੱਗਦਾ ਹੈਂ,

ਪਰ ਬੰਦਾ ਚੰਗਾ ਨਹੀਂ ਲੱਗਦਾ,

ਉਂਝ ਆਖਣ ਨੂੰ ਫ਼ਨਕਾਰ ਬੜਾ,

ਫ਼ਨਕਾਰ ਦਿਆਂ ਫ਼ਨਕਾਰਾਂ ਦਾ।


ਇਕ ਸ਼ੀਸ਼ੇ ਵਿੱਚ ਇੱਕ ਸ਼ੀਸ਼ਾ ਤੇ,

ਇਕ ਉਹਦੇ ਵਿਚ ਵੀ ਸ਼ੀਸ਼ਾ ਹੈ,

ਕੁਝ ਇਹੋ ਜਿਹਾ ਕਿਰਦਾਰ ਤੇਰੇ,

ਕਿਰਦਾਰ ਦਿਆਂ ਕਿਰਦਾਰਾਂ ਦਾ।

— Harnoor Randhawa

 
 
bottom of page